At the time of Guru Arjan Dev Ji, a group of Sikhs approached the Guru with a question about Gurbani which seemed contradictory, on one hand it was slandering incarnations of Vishnu, at other times it was engaged in praise and utilized its imagery. The Guru's answer is recorded in Bhai Mani Singh's _Sikhan Di Bhagatmala_ which speaks to looking beyond the partisan associations and extracting the quality/virtue/characteristic that the certain imagery holds.  ਭਾਈ ਵਿਸਾ ਭਾਈ ਗੋਪੀ ਭਾਈ ਤੁਲਸੀਆ ਭਾਰਦੁਆਜੀ ਬ੍ਰਹਮਣੁ ਤੇ ਭਾਈ ਭੀਅੜਾ ਤੇ ਭਾਈ ਗੋਬਿੰਦ ਘਾਈ ਹਜੂਰ ਗੁਰੂ ਅਰਜਨ ਜੀ ਦੇ ਆਏ। ਤੇ ਅਰਦਾਸ ਕੀਤੀ ਜੀ ਜੋ ਇਕ ਥਾਂ ਨਾਮਦੇਵ ਦਾ ਬਚਨੁ । Bhai Visa, Gopi, Bhai Gopi, Tulsia Bharadaji Brahmin, and Bhai Bheeada, and Bhai Goind Ghei, came into the presence of Guru Arjan, and respectfully inquired" "In one place Namdev says" > ਪਾਂਡੇ ਤੁਮਰਾ ਰਾਮ ਚੰਦੁ ਓਹ ਭੀ ਆਵਤ ਦੇਖਿਆ ਥਾ। ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ। > Oh Pandit, I've seen your Ramchandra come and go here, battling with Ravan, having lost his wife.  > [[Adi]] Guru Granth Sahib: 874 ਤੇ ਬਹੁੜੋ ਉਸੇ ਨਾਮਦੇਵ ਦਾ ਬਚਨੁ ਹੈ ਜੋ But also later that same Namdev who has said: > ਦਸਰਥ ਰਾਇ ਨੰਦ ਰਾਜਾ ਮੇਰਾ ਰਾਮੁ ਚੰਦੁ ਪ੍ਰਣਵੈ ਨਾਮਾ ਤਤ ਰਸੁ ਅੰਮ੍ਰਿਤੁ ਪੀਜੈ > The son of Dasaratha, my king is Ramchandra, says Nama, drink the nectar of Amrit, the truth *of his name*.  > [[Adi]] Guru Granth Sahib: 973 ਤਾਂ ਪਹਿਲਾ ਬਚਨੁ ਸੁਣ ਕੈ ਔਤਾਰਾਂ ਦੀ ਨਿੰਦਾ ਹੁੰਦੀ ਹੈ। ਤੇ ਦੂਜੇ ਬਚਨ ਕਰਿ ਕੈ ਉਪਮਾ ਹੁੰਦੀ ਹੈ। ਕਿਉ ਕਰਿ ਸਮਝੀਐ When listening to the first command then the slander of the avatars occurs. And in the second the praise of the avatars. How can we understand this?  ਤਾਂ ਬਚਨੁ ਹੋਇਆ ਜੋ ਇਕੁ ਸਰਗਣ ਦੀ ਉਪਾਸਨਾ ਹੈ। ਇਕੁ ਨਿਰਗੁਣ ਦੀ ਉਪਾਸਨਾ ਹੈ। ਜੈਸੇ ਸਮੁੰਦ੍ਰ ਦੇ ਉਪਰ ਕੋਈ ਜਾਵੈ ਤਾਂ ਕਈ ਲਹਿਰਾਂ ਉਸ ਦੇ ਵਿਚੋ ਨਿਕਲਦੀਆਂ ਹੈਨ। ਤੇ ਜੇ ਨਦੀ ਤੇ ਕੋਈ ਜਾਵੈ ਤਾਂ ਏਹਾ ਨਦੀ ਸਮੁੰਦ੍ਰ ਹੈ। ਏਹਾ ਜਲ ਰੂਪ ਹੈ। Then a command was made, "One is worship of sarguna *the Divine with qualities*. And in the other, worship of nirguna *the Divine without qualities*. Just like on the surface of an ocean there are many waves which splash up from within. And if one were to go to a river, then this river too is just the ocean. This is all only water.  ਤੈਸੇ ਸੋਈ ਮਹਾਰਾਜ ਔਤਾਰ ਹੋ ਵਰਤੇ ਹੈਨ। ਤੇ ਸੋਈ ਸਤਿ ਚਿਤ ਅਨੰਦ ਰੂਪ ਹੋਇ ਕੇ ਸਭਸ ਨੂ ਸਤਾ ਦੇ ਰਹੇ ਹੈਨ। ਬਹੁੜੋ ਪੰਡਤ ਲੋਕ ਜੋ ਗਿਆਨ ਥੀਂ ਰਹਿਤ ਹੈਨ। ਤੇ ਸਰਗੁਣ ਦੀ ਪੂਜਾ ਕਰਦੇ ਹੈਨ ਤੇ ਸਾਧਾਂ ਸੰਤਾਂ ਦੇ ਨਾਲ ਦਵੈਖ ਕਰਦੇ ਹੈਨ ਤਾਂ ਓਨਾ ਦੇ ਪਰਥਾਇ ਕਰਿ ਕੈ ਕਹਿਆ ਹੈ। ਜੋ ਦੇਹ ਧਾਰੇ ਦਾ ਧਰਮੁ ਹੈ ਸੋ ਦੁਖ ਸੁਖ ਹੁੰਦਾ ਹੈ। ਪਰੁ ਗਿਆਨੀ ਜੇਹਾ ਸਰੀਰ ਨੂ ਝੂਠਾ ਜਾਣਦੇ ਹੈਨ ਤੇਹਾ ਦੁਖ ਸੁਖ ਨੂ ਝੂਠਾ ਜਾਣਦੇ ਹੈਨ। In the same way the Great King *Maharaj*'s avatars (incarnations) behave in this manner and that form of the Eternal-Consciousness-of Bliss is providing power *consciousness* to all. Also the Pandits that were devoid of wisdom, and worshipped the sarguna *Divine with qualities*, and who were malicious towards the Sadhus and Saints, that line *the first*, was said to them. That which takes a body, its nature is to experience pain and pleasure. But a wise one *gyani* understands the body as false/temporary, along with pain and pleasure.  ਏਕ ਲਖ ਦੇ ਉਪਾਸਕ ਹੈਨ। ਇਕ ਵਾਚ ਦੇ ਉਪਾਸਕ ਹੈਨ। ਲਖ ਦੇ ਉਪਾਸਕ ਸਭਸ ਵਿਚ ਅਕਾਲ ਪੁਰਖੁ ਦੀ ਸਤਿਆ ਜਾਣਦੇ ਹੈਨ। ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ। ਤੇ ਵਾਚ ਦੇ ਉਪਾਸਕ ਕ੍ਰਿਸ਼ਨ ਦੇ ਉਪਾਸਕ ਰਾਮ ਨਾਲ ਦਵੈਖ ਕਰਦੇ ਹੈਨ। ਤੇ ਰਾਮ ਦੇ ਉਪਾਸਕ ਕ੍ਰਿਸਨ ਨਾਲ ਦਵੈਖ ਕਰਦੇ ਹੈਨ। *Of Sarguna worship* One is a worshipper of the symbol/characteristic/virtue. The other is a worshipper of identification/name. The worshipper of the symbol/characteristic/virtue understands the power *consciousness* of the Deathless-Being within all, and does not have any hatred or opposition with anyone. Whereas with the worshippers of identification, the worshippers of Krishna will dislike the worshipper of Ram, and the worshipper of Ram dislikes that of Krishna.  ਤੁਸਾਂ ਲਖ ਦੇ ਉਪਾਸਕ ਹੋਵਣਾ ਤੇ ਨਿਰਵੈਰ ਹੋਵਣਾ। ਤਾਂ ਓਨਾ ਦਾ ਉਧਾਰੁ ਏਸੇ ਕਰਿ ਕੈ ਹੋਇਆ।੭੮| You all shall be the worshippers of their symbol/characteristic/virtue and shall become fearless." And their *the Sikhs* liberation was obtained as a result of this teaching.  _- Sikhan Di Bhagatmala_ (early 18th century), author: Attributed to Bhai Mani Singh Shahid Page 289-290 (S.S. Padam's 2013 publication) [[Bhagatmala]] ![](https://www.youtube.com/watch?v=KzpgNPYcdVc&t=)