ਸਮੁੰਦਾ ਸਿਖੁ ਗੁਰੂ ਅਰਜਨ ਜੀ ਦੇ ਪਾਸ ਆਇਆ ਤੇ ਅਰਦਾਸ ਕੀਤੀ ਗਰੀਬ ਨਵਾਜ ਸਨਮੁਖ ਕਉਨ ਹੈਨ ਤੇ ਵੇਮੁਖ ਕਉਨ ਹੈਨ ॥ A Sikh of Guru Arjan Ji, Samunda, came towards the Guru and made a prayer, "Oh Nurterur of the Poor, who is a Sanmukh *Facing the Guru*, and who is a Vemukh *Facing Away from the Guru*.?" ਬਚਨ ਹੋਇਆ ਜੇ ਕਿਸੇ ਕੰਮ ਨੂੰ ਭੇਜੀਦਾ ਹੈ ਤੇ ਕੰਮ ਕਰ ਆਵਦਾ ਹੈ ਤਾ ਸਨਮੁਖ ਚਲਿਆ ਆਵਦਾ ਹੈ ॥ ਤੇ ਜੇ ਕੰਮ ਵਿਗਾੜ ਆਵਦਾ ਹੈ ਤਾ ਸਨਮੁਖ ਹੋ ਨਹੀ ਸਕੀਦਾ ॥ ਤੈਸੇ ਵਾਹੁਗੁਰੂ ਜੋ ਸਿਖਾ ਨੂ ਭੇਜਿਆ ਹੈ ਸੋ ਨਾਮ ਤੇ ਦਾਨ ਤੇ ਇਸਨਾਨ ਵਾਸਤੇ ਭੇਜਿਆ ਹੈ ॥ ਜੋ ਅੰਮ੍ਰਿਤ ਵੇਲੇ ਇਸਨਾਨ ਕਰਤੇ ਹੈਨ ॥ ਅਰ ਨਾਮ ਜਪਤੇ ਹੈਨ ਅਰ ਦਾਨ ਕਰਦੇ ਹੈਨ ਸੋ ਵਾਹਗੁਰੂ ਨੂ ਸਨਮੁਖ ਹੋਵੈਗਾ ॥ ਤੇ ਕਾਮ ਕ੍ਰੋਧ ਵਿਚ ਆਰਜਾ ਬੀਤਤੀ ਹੈ ਤਾਂ ਵੇਮੁਖ ਹੋ ਜਾਤੇ ਹੈਨ ॥ Guru Arjan spoke, "If one sends someone for a certain type of work, and they attend to that type of work, then they are said to be Sanmukh *Facing that purpose*. If they do not attend to that work, causing damage, they are not said to be Sanmukh *Facing that purpose*. Well in that same analogy, Vahiguru has sent His Sikhs to attend to the work of Naam, Daan *Charity*, and Ishnaan *Purity*. Those who wake up at Amritvela *early hours of the day*, and recite Naam, along with giving charity; those Sikhs are Sanmukh *Facing* Vahiguru. Those who spend their life engrossed in anger and desire, they are Vemukh *Facing away* from the Guru. ਭਾਈ ਸਮੁੰਦੇ ਅਰਦਾਸ ਕੀਤੀ ਜੋ ਤੇਰੀ ਦਇਆ ਹੋਵੈ ਤਾਂ ਸਨਮੁਖ ਹੋਵੀਐ ॥ Bhai Samunda prayed to the Guru, "If your compassion is upon me then I will be Sanmukh *Facing towards you*." ਤਾ ਬਚਨ ਹੋਇਆ ਜੋ ਸਿਖ ਸਨ ਮੁਖਾ ਹੋਤਾ ਹੈ ਤਾ ਗੁਰੂ ਕੀ ਦਇਆ ਆਪੇ ਹੋਤੀ ਹੈ ॥ ਤਾ ਉਸੇ ਸਿਖ ਸਮੁੰਦੇ ਦਾ ਇਸੇ ਕਰ ਕਲਿਆਣੁ ਹੋਇਆ ॥54॥ Guru Arjan replied, "If a Sikh is Sanmukh *Facing* Towards the Guru, then the Guru's compassion will naturally be upon them." And in this way, that Sikh, Samunda, received liberation. ਸਿਖਾਂ ਦੀ ਭਗਤਮਾਲਾ, ਕ੍ਰਿਤ: ਭਾਈ ਮਨੀ ਸਿੰਘ ਸਹੀਦ, ਪੰਨਾ 89 Sikhan Di [[Bhagatmala]], author: Bhai Mani Singh Shahid, page 89 [[Adi]] ![[m5 new.png]]