Commentary for the line - **ਤੀਰਥਿ** **ਨਾਵਾ** **ਜੇ** **ਤਿਸੁ** **ਭਾਵਾ** **ਵਿਣੁ** **ਭਾਣੇ** **ਕਿ** **ਨਾਇ** **ਕਰੀ** **॥** ਤੀਰਥ ਕੋ ਅਰਥ ਲੱਛਨਾ ਸੇ ‘ਪਵਿਤ੍ਰਾ' ਕੋ । ਤੀਰਥ ਮੈਂ ਜੋ ਕੋਈ ਸ਼ਨਾਨ ਕਰਤ ਹੈ, ਤੀਰਥ ਕੋ ਧਰਮ ਹੈ ਤਿਸ ਪ੍ਰਾਣੀ ਕੋ ਪਵਿਤ੍ਰ ਕਰਿ ਦੇਤ ਹੈ॥ ਤਿਸ ਧਰਮ ਤੇ 'ਪਵਿਤ੍ਰ' ਕਰਨਾ ਕੇ ਜਹਿਤੀ ਲੱਛਨਾ ਸੋਂ ਅਰਥ । ਲੱਛਨ ਪਹਿਲੇ ਜਹਿਤੀ ਕੋ ਕਰਿ ਆਏ ਹੈਂ। 'ਤੀਰਥ ਨਾਵਾਂ" ਤੀਰਥ ਕਹੀਏ ਪਵਿਤ੍ਰ 'ਨਾਵਾਂ' ਜੋ ‘ਨਾਮ' ਹੈ, ਸੋ ਕਰਤ ਹੈ । ਨਾਮ ਕੇ ਸਿਮਰਨ ਕਰਿ ਅੰਤਹਿਕਰਣ ਤੇ ਆਦਿ ਸਭਿ ਪਵਿਤ੍ਰ ਹੋਤ ਹੈਂ । The meaning of pilgrimage (_tīrath_) by quality is “purity”. If someone bathes at a _tīrath_, it is the nature of a pilgrimage site to bestow purity upon that person. By a pilgrimage site’s nature (_dharam_) to purify – that is how we are understanding the meaning, as a figurative meaning (jahallakṣaṇā), [to mean purity. Earlier [in the commentary] the definition of a figurative meaning was provided**.[[1]] (**see footnote at bottom**) So “tīratha nāvān” means the purifying Name. Through remembrance of the Name one’s mind faculty and the rest all become purified. ਪ੍ਰੰਤੂ ਕਬ? 'ਜੇ ਤਿਸੁ ਭਾਵਾਂ' ਜੇਕਰਿ ਤਿਸ ਪਰਮੇਸੁਰ ਕੋ ਭਾਣਾ ਭਾਵੇ । ‘ਭਾਵੇ ਕਿਆ? ਆਛੋ ਲਾਗੇ। ਤਬ ਹੀ ਇਸ ਕੋ ਨਾਮੁ ਸਿਮਰਨ ਕੋ ਸੰਪੂਰਨ ਫਲੁ ਹੋਤ 'ਵਿਣੁ ਭਾਣੇ ਕਿ ਨਾਇ ਕਰੀ' ਬਿਨਾ ਭਾਣੇ ਆਛੋ ਲਾਗੇ ਤੇ ਕਿਆ ਨਾਮ ਕਰੇ? ਜੈਸੇ ਪੈਰ ਤੇ ਬਿਹੀਨ ਸ਼ੇਰ । ਭਾਣਾ ਮਾਨਣੋ, ਹਉਮੈਂ ਕੋ ਤਯਾਗਨੋ, ਇਹੀ ਸਤਿਨਾਮੁ ਕੇ ਚਰਨ ਹੈਂ। ਅਗਯਾਨ ਜੋ ਮ੍ਰਿਗ ਹੈ ਤਿਸ ਕੋ ਮਾਰਤੁ ਦੇਰ ਨਹੀਂ ਲਾਗਤ ਹੈ। ਜੋ ਪਿੰਗਲ ਸ਼ੇਰ ਹੋਤੇ ਹੈਂ ਤਿਸ ਤੇ ਪੁਰਸ਼ਾਰਥ ਥੋਰੋ ਹੋਤ ਹੈ । ਜੋ ਸ਼ੇਰ ਸਾਬਤ ਹੋਤ ਹੈ ਤਿਸ ਤੇ ਮ੍ਰਿਗੁ ਨਹੀਂ ਬਚਤ ਹੈ। But when? “_Je tisa bhāvan_” – only when the Highest Lord’s Will is pleasing. “_Bhāve”_ means what? When it is pleasing. Only then does the remembrance of the Name bear its complete fruit. “Viṇu Bhāṇe Ki Nāi Karī” – without finding the Will pleasing then what will the Name do? Just like a tiger without feet. To accept the Divine’s Will, to renounce ego, these are the two feet of the True Name. [With which] it does not take long for the deer-like-ignorance to be killed. But a crippled tiger [in comparison] is weak [and unable to get the deer]. But a deer cannot escape a healthy tiger.   ਇਸੀ ਤੇ ਕਹਯੇ ਹੈ ਗ੍ਰੰਥ ਸਾਹਿਬ ਮੇਂ Thus, in this way the Guru Granth Sahib it is written: **ਹਰਿ ਹਰਿ ਕਰਿਹ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥** Calling out “Hari! Hari!” while constantly practicing deceit – the heart does not become pure. ਇਸ ਤੁਕ ਜੈਸੇ ਔਰ ਭੀ ਕਹੂੰ ਕਹਯੋ ਹੈ, ਐਸੇ ਜਾਨਿਯੋ। Just like this verse there are so many more like this, it should be understood likewise. ‘ਤੀਰਥਿ ਨਾਵਾ' ਇਸ ਤੁਕ ਕੇ ਬਯੰਗ ਮੈਂ ਭੀ ਸਤਿਗੁਰ ਕੀ ਮਹਿਮਾ ਹੈ; ਜਬ ਸਤਿਗੁਰੋਂ ਕੀ ਸ਼ਰਨਿ ਸਿਖ ਜਾਤ ਹੈ ਤਬ ਇਸ ਕੀ ਅੰਤਹਕਰਣ ਰੂਪੈ 'ਜ਼ਿਮੀਨ' ਤਿਸ ਕੇ ਬਿਖੇ ਉਪਦੇਸ਼ ਰੂਪੀ 'ਲਾਂਗੁਲ’ ਪ੍ਰਵੇਸ਼ ਕਰਤ ਹੈ। ਹਉਮੈ ਜੋ ਹੈ ਸੋ ਬਡੋ ‘ਕੁਬਾੜਾ’, ਤਿਸ ਕੋ ਜੜ ਤੇ ਉਖਾੜ ਦੂਰ ਕਰਤ ਹੈ, ਜਿਸ ਤੇ ਫੇਰ ਕਦੀ ਹੋਇ ਨਹੀਂ। ਬਹੁਰ ਭਾਣਾ ਆਛੋ ਲਾਗੇ, ਇਸ ਬਰਖਾ ਸੌਂ ਸਦਾ ਹੀ ਤਰਾਵਤ ਰਾਖਤ ਹੈ। ਬਹਰ ਸਤਿਨਾਮ ਕੋ ਸਿਮਰਨਾ ਇਸ 'ਬੀਜ ਕੋ ਬੋਵਤੇ ਹੈਂ। ਸੋ ਤਤਕਾਲ ਹੀ ਉਦੇ ਹੋਇ ਆਵਤੁ ਹੈ, ਪੁਸ਼ਪ= ਗਯਾਨ, ਮੁਕਤਿ ਫਲ ਇਸੀ ਤੇ ਹੋਤ ਹੈ। ਸਤਿਗੁਰੋਂ ਕੇ ਉਪਦੇਸ਼ ਮੈਂ ਬਡਿਆਈ ਤੋਂ ਇਸੀ ਬਾਤ ਕੀ ਹੈ. ਨਹੀਂ ਤ ਸੋਈ ਨਾਮੁ ਲੋਕ ਭੀ ਮਿਰਤਿ ਹੈਂ, ਤਿਸੀ ਨਾਮ ਕੋ ਸਤਿਗੁਰ ਬਤਾਵਤ ਹੈਂ, ਨਾਮ ਕੇ ਸੋਈ ਅਖਯਰ ਹੈ ਸੋਈ ਮਾਤ੍ਰਾ ਹੈ, ਪ੍ਰੰਤੂ ਲੋਕ ਬਿਧਿ ਨਹੀਂ ਜਾਨਤ ਹੈਂ । ਸਤਿਗੁਰ ਬਿਧਿ ਜਾਨਤ ਹੈਂ: ਇਤਨੋ ਭੇਦ। In this line, “Tīrath nāva”, in its suggestive reading (_byang_)[[2]](**see footnote at bottom**) there is also praise of the True Guru. When a Sikh arrives in the sanctuary of the True Guru, then into the “field” of his mind faculty the Guru’s instruction enters like a plough. Ego (haumai) which is like a great weed is uprooted at the root and cast far away, never to return. Then, when the Divine Will becomes pleasing, then a rain (of grace) keeps it ever irrigated. Afterwards, the remembrance of the True Name is the sowing of the seed. So, at once, the fruit, meaning wisdom, the liberative fruit sprouts. The greatness of the True Guru’s instruction lies precisely in this. Otherwise, that very Name on people’s lips is dead. It is the True Guru who instructs how the Name [is to the practiced]. The syllables of the Name are the same, the same metrics (mātrās), but the ordinary people do not know the method [bidhi]. The True Guru knows the method – that is the distinction. ਇਸੀ ਵਾਸਤੇ ਗੁਰੂ ਜੀ ਨੇ ਅਪਨੀ ਬਾਣੀ ਮੇਂ ਲਿਖਯੋ ਹੈ This is why Guru Ji has written in his Gurbani: **ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥** Through the Guru’s teachings [Gurmukhi], oh mind! Recite the Name! ਸੁਖਮਨੀ ਕੀ ਪਹਿਲੀ ਸਾਰੀ ਅਸਟਪਦੀ ਮੈਂ ਨਾਮ ਕੇ ਸਿਮਰਨ ਕੋ ਮਹਾਤਮ ਉਚੇ ਤੇ ਊਚ, ਅਧਿਕ ਤੇ ਅਧਿਕ ਕਹਯੋ, ਅੰਤਿ ਮੈਂ ਲਿਖਯੋ: In the very first section [asaṭapadī] of Sukhmani the greatness of the remembrance of the Name is described as loftier than the loftiest, greater than the greatest. At the end it is written: **ਕਰਿ ਕਿਰਪਾ ਜਿਸੁ ਆਪਿ ਬੁਝਾਇਆ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ॥** By His Grace, he Himself grants understanding. Nanak! Through the Guru’s teachings, remembrance of Hari is obtained. ਸਤਿਗੁਰੋਂ ਕੇ ਮੁਖ ਦਵਾਰੇ ਨਾਮ ਕੋ ਸਿਮਰਨ ਕਰਨੋ ਇਸ ਬਾਤ ਤੇ ਕਹਯੋ ਹੈ । ਸਤਿਗੁਰ ਬਿਧਿ ਜਾਨਤ ਹੈਂ। 'ਗੁਰਮਤਿ ਸੋ ਨਾਮ ਜਪਨੋ' ਇਹ ਤੇ ਸ੍ਰੀ ਗ੍ਰੰਥ ਜੀ ਮੈਂ ਹਜ਼ਾਰ ਹੀ ਸਥਾਨ ਕਹਯੋ ਹੈ, ਕੌਨ ਕੌਨ ਪ੍ਰਮਾਨ ਦੇਈਏ? ਗੁਰੂ ਜੀ ਨੇ ਅਪਨੀ ਬਾਣੀ ਮੇਂ ਇਸ ਰੀਤਿ ਕੋ ਤੋ ਡਿੰਡਮ ਚਾਰ ਕੁੰਟ ਮੇ ਫੇਰਯੋ ਹੈ, ਸੋ ਪ੍ਰਗਟ ਹੀ ਹੈ; ਅਰੁ ਮੰਤ੍ਰ ਇਤਰ ਜੇ ਹੈਂ ਸੋ ਬਿਧਿ-ਬਿਹੀਨ ਫਲ, ਅਲਪ ਭੀ ਹੈ, ਤੌ ਭੀ ਨਹੀਂ ਦੇਤ ਹੈਂ, ਸਤਿਨਾਮ ਤੇ ਤੋ ਮੁਕਤਿ ਲੈਨੀ ਹੈ । ਇਤਯਰਥ। Through the Guru’s mouth [teachings] the performance of the remembrance of the Name is described. The True Guru knows the method. “Through the Guru’s Ideology one should recite the Name” (_guramati so nāma japano)_, this has been said thousands of times in the Guru Granth Sahib, what proof should be given over and over again? The Gurus in their own Gurbani have proclaimed this principle and resounded it like a drum in all four quarters – it is thus widely known. As for other mantras, they are fruitless because they are without the proper method (_bidhi_), and even if they produce some fruit, it is still small and insignificant. By contrast, liberation is obtained through the True Name. Thus is the meaning. --- **[[1]] Where the literal meaning is set aside, and the figurative/intended meaning becomes primary. (ਲਫਜ਼ੀ ਅਰਥ ਛੱਡਕੇ ਜਿਥੇ ਭਾਵਕ ਅਰਥ ਮੁਖ ਹੋ ਜਾਣ)** **[[2]] Byang or vyañjanā is an expression which is meant/suitable to be expressed indirectly, beyond the literal meaning of its words. Mahan Kosh describes it as: “a literary function (vṛitti) that conveys a meaning different from the literal (vācya) meaning. For example, if someone says, 'Your face shows foolishness,' and the other replies, 'It's not my face; it's as if it's a mirror,' this response uses vyañjanā (suggestive expression) to imply indirectly: 'My face is like a mirror, reflecting your own foolishness back to you.'”**