ਰਚ੍ਯੋ ਤਖਤ ਤਿਸ ਬੰਦਨ ਕੀਨਿ । ਚਢਿ ਗੁਰੁ ਬੀਰਾਸਨ ਆਸੀਨ ।
ਬ੍ਰਿਧ ਆਦਿਕ ਗੁਰਦਾਸ ਮਸੰਦ । ਅਵਿਲੋਕਤਿ ਬਿਸਮਾਇ ਬਿਲੰਦ ।੨੦।
He saluted the *Akal* Takht which He had constructed, ascending to the Takht he sat in Vir Asan *Warrior Pose, one knee raised one leg flat*. Baba Budha Ji, Bhai Gurdas Ji and the other Masands were in great awe looking upon the Guru. 20
ਹਾਥ ਜੋਰਿ ਕਰਿ ਬੂਝਨ ਲਾਗੇ । ਧਰਹਿ ਖੜਗ ਇਕ ਜੇ ਭਟ ਆਗੇ ।
ਦੋਇ ਆਪ ਲੇ ਨਿਜ ਗਰ ਪਾਏ । ਇਹ ਕ੍ਯਾ ਕਾਰਨ ਦੇਹੁ ਸੁਨਾਏ ।੨੧।
With folded hands they wanted to understand *and asked*, "Until now we have seen a warrior *only* adorned with one sword. You have adorned two swords around your body, what is the purpose of this? Please explain" 21.
ਧਰੇ ਤੇਜ ਸਤਿਗੁਰੁ ਬਚ ਕਹੇ । ਹਮ ਨੇ ਇਸ ਹਿਤ ਜੁਗ ਅਸਿ ਗਹੇ ।
ਇਕ ਤੇ ਲੇਂ ਮੀਰਨਿ ਕੀ ਮੀਰੀ । ਦੂਸਰ ਤੇ ਪੀਰਨਿ ਕੀ ਪੀਰੀ ।੨੨।
The Guru valiantly replied, "For this reason I have adorned two *swords*, One is a signifier of Sovereignty of all Empires *Miran Ki Miri*, and the other is a signifier of Power of Spirituality *Piran Ki Piri*.
ਮੀਰੀ ਪੀਰੀ ਦੋਨੋਂ ਧਰੈਂ । ਬਚਹਿ ਸਰਨਿ ਨਤੁ ਜੁਗ ਪਰਹਰੈਂ ।
I represent both Sovereignty and Spirituality; coming under My sanctuary you may be saved, if not we will take both away from you."
Gurpratap [[Suraj]] Prakash Granth (1843), author: the Great Poet Santokh Singh
Raas 4, Chapter 43