ਇਮ ਕਹਿ ਸੁਨਿ ਕੈ ਸੀਸ ਨਿਵਾਯੋ। ਉਠਯੋ ਸ਼ਾਹੁ ਨਿਜ ਸਦਨ ਸਿਧਾਯੋ ।
ਸਤਿਗੁਰ ਥਿਰੇ ਆਪਨੇ ਡੇਰੇ। ਸੁੱਖਾ ਪਾਨ ਕੀਨਿ ਤਿਸ ਬੇਰੇ ।੩੫।
*After Guru Hargobind* spoke, Jahangir listening to this bowed his head, upon getting up the Emperor went to his own camp. Satguru *Hargobind* arrived at his own encampment and upon returning He *and the other Sikhs* drank cannabis.
ਚਢਿ ਤੁਰੰਗ ਪਰ ਗਮਨੇ ਸੈਲ। ਤਟ ਤਟ ਜਮਨਾ ਕੇ ਚਲਿ ਗੈਲ।
ਸਨੇ ਸਨੇ ਹੇਰਤਿ ਜਲ ਜਾਤੇ। ਤੀਰ ਹਰਿਤਤਾ ਸੁੰਦਰ ਭਾਂਤੇ ।੩੬।
Mounting their horses *Guru Hargobind and his warriors* then went out for a ride. Travelling along the path by the banks of the Yamuna River, watching the water slowly flow and the beautiful greenery around the banks.
ਦੂਰ ਜਾਇ ਕਰਿ ਉਤਰਿ ਤੁਰੰਗ। ਥਿਹੇ ਤਹਾਂ ਕੇਤਕਿ ਨਰ ਸੰਗ ।
ਨੰਦਾ ਸੰਘੇੜਾ ਤਿਸ ਠੌਰ। ਜੇਠਾ ਅਮੀਆ ਹੇਹਰਿ ਔਰਿ ।੩੭।
Covering a great distance *they stopped* and dismounted their horses, there were many among the group; there was Nanda, the Sangheras were within them, and Jetha, Amia Hehar,
ਨਿੰਝਰ ਹੁਤੋ ਰੰਧਾਵਾ ਸੋਇ । ਅਰੁ ਕ੍ਰਿਪਾਲ ਜੱਲੂ ਕੋ ਜੋਇ । ਸਿਖ ਲੰਗਾਹ ਪਿਰਾਣਾ ਧੀਰ । ਸੌਚਿ ਸਨਾਨੇ ਸਰਬ ਸਰੀਰ ।੩੮।
Ninjer and Randhava, Kirpal of Jalu, the resolute Sikhs Langaha and Pirana. They all then bathed their whole body *in the Yamuna River*.
ਥਿਰੇ ਤੀਰ ਪਰ ਪਿਖਿਹਂ ਪ੍ਰਵਾਹੂ। ਸਯਾਮਲ ਰੰਗ ਤਰੰਗਨਿ ਤਾਹੂ।
ਗੁਰ ਸੋਂ ਬੂਝਨਿ ਕੀਨਿ ਪਿਰਾਣੇ। ਮਜਨੂ ਕੌਣ ਭ੍ਯੋ ਸਭਿ ਜਾਣੇਂ ।੩੯।
Standing at the riverbank looking at the flow of water, the dark coloured waves going by, one Sikh, Pirana, asked the Guru, "Who is this Majnu that everyone knows about?
ਜਹਾਂ ਹਮਾਰੋ ਡੇਰਾ ਅਹੈ। ਤਿਸ ਕੇ ਨਾਮ ਥਾਨ ਸੋ ਕਹੈਂ।
ਸੁਨਿ ਕਰਿ ਸ਼੍ਰੀ ਸਤਿਗੁਰੂ ਬਤਾਵਾ। ਭਯੋ ਪ੍ਰਥਮ ਚਿਰਕਾਲ ਬਿਤਾਵਾ ।੪੦।
Who's name is associated with this land where you have placed your camp." Listening to this Sri Satiguru Hargobind replied, "His story originated long ago.
ਲੇਲਾ ਹੁਤੀ ਸ਼ਾਹੁ ਕੀ ਤਨੀਆ। ਰੂਪਵਤੀ ਅਤਿਸ਼ੈ ਤਿਨ ਸੁਨੀਯਾ ।
ਹੇਰਤਿ ਚਿਤ ਕੋ ਪਰੇਮ ਲਗਾਵਾ। ਅਪਰ ਨ ਸੁਧਿ ਮਨ ਤਹਾਂ ਟਿਕਾਵਾ ।੪੧।
The King of this area *Delhi* had a daughter named Layla, *Manju* had heard that she was extremely beautiful, looking upon her one was imbued with love. He could not get his mind to focus on anything else.
ਲੈਲਾ ਲਵਪੁਰਿ ਵਿਖੈ ਚਿਤਾਰਤਿ। ਰਾਤਿ ਦਿਵਸ ਇਕਰਸ ਬ੍ਰਿਤਿ ਧਾਰਤਿ।
ਇਕ ਦਿਨ ਚਢ੍ਯੋ ਸੰਢਨੀ ਮਿਲ੍ਯੋ । ਹੋਇ ਤ੍ਯਾਰ ਦਿੱਲੀ ਪੁਰਿ ਚਲ੍ਯੋ ।੪੨।
Being in Lahore, Manju contemplate upon Laila, day and night he kept his one pointed focus on her. One day he met a traveler on a camel, who was getting ready to set off for Delhi.
ਤਿਸ ਕੋ ਲਾਗ੍ਯੋ ਦੇਨਿ ਸੰਦੇਸਾ। ਕਹਤਿ ਕਹਤਿ ਇਹੁ ਪੰਥ ਅਸੇਸਾ।
ਸੰਗ ਸੰਢਣੀ ਕੇ ਚਲਿ ਆਯੋ। ਸੁਧਿ ਬਿਨੁ ਧਰੇ ਬੇਗ ਅਸ ਧਾਯੋ ।੪੩।
Majnu then began to give the message to the rider, but in saying and saying the message *it was so long* that he continued to follow the path of the rider. He travelled along with the camel, without his sense he ran along side the camel *giving his love message for Layla to the rider*.
ਦਿੱਲੀ ਬਿਖੈ ਆਨਿ ਕਰਿ ਹੇਰੀ। ਲੈਲੀ ਮਿਲੀ ਜਬਹਿ ਇਕ ਬੇਰੀ।
ਕੀਨਸਿ ਮਜਨੂੰ ਸਾਥ ਬਖ਼ਾਨ। ਅਬਿ ਤੂੰ ਖਰੋ ਰਹੇ ਇਸ ਥਾਨ ।੪੪।
Following the camel rider *all the way* he arrived in Dehli to see Layla. When meeting Layla one time she took him *by the arm* and said to Majnu, "Now you should stay in this place *that I have taken you* and stand here.
ਮਿਲੌ ਆਇ ਕਰਿ ਮੈਂ ਪੁਨ ਤੋਹੀ। ਰਹੋ ਉਡੀਕਤਿ ਇਸ ਥਲ ਮੋਹੀ।
ਇਮ ਕਹਿ ਗਈ ਖਰੋ ਇਹ ਰਹ੍ਯੋ । ਲੈਲਾ ਕੋ ਸਿਮਰਤ ਚਿਤ ਚਹ੍ਯੋ ।੪੫।
After some time I shall return and meet you, remain here *in the woods* waiting for me". Saying this she left and Majnu remained waiting there, with his attention focused and remembering Layla.
ਠਾਂਢੇ ਕੇਤਕਿ ਸੰਮਤ ਬੀਤੇ। ਨਹੀਂ ਦੇਹਿ ਕੀ ਸੁਧਿ ਕਬਿ ਲੀਤੇ।
ਕਾਸ਼ਟ ਸਮ ਸ਼ੁਸ਼ਕ੍ਯੋ ਤਨ ਸਾਰੋ। ਨਹਿ ਲੈਲਾ ਕਥਿ ਰਿਦੇ ਚਿਤਾਰੋ ।੪੬।
Standing there many years had passed by, he paid no attention to his own body during this time. His whole body dried up like a dry piece of wood, all the while Layla did not remember or think of Majnu.
ਪ੍ਰੇਮ ਸ਼ਕਤਿ ਤੇ ਪ੍ਰਾਨ ਨ ਗਏ। ਅਧਿਕ ਇਕਾਗਰਤਾ ਮਨ ਲਏ।
ਸੁਸ਼ਕ ਖੁੰਡ ਸੋਂ ਲਗਿ ਕਰ ਠਾਂਢੋ। ਲੈਲਾ ਪ੍ਰੇਮ ਭਯੋ ਦ੍ਰਿਗ ਗਾਢੋ ।੪੭।
Through the power of Love he did not lose his life, his mind was extremely focused *upon Layla*. Dried up like a trunk of a tree he remained standing. His love for the sight of Layla was extremely powerful.
ਇਕ ਬਾਢੀ ਤਿਸ ਥਲ ਚਲਿ ਆਯੋ। ਜਾਨ੍ਯੋ ਕਾਠ ਕੁਠਾਰ ਚਲਾਯੋ।
ਲਗਯੋ ਦੇਹਿ ਮਹਿ ਤਬਿ ਸੁਧਿ ਪਾਈ। ਕਹੁ ਲੈਲਾ ਤੂੰ ਹੈਂ ਅਬਿ ਆਈ ।੪੮।
A carpenter one day set off to where Majnu was standing, thinking that he was a tree trunk he stuck Majnu with his axe, when the axe hit Majnu he regained his senses and said, "Is that you Layla? You have come to me?"
ਪ੍ਰਥਮ ਤ੍ਰਾਸ ਕਰਿ ਪੁਨ ਤਿਸ ਜਾਨਾ। ਹੈ ਮਜਨੂੰ ਠਾਂਢੋ ਇਸ ਥਾਨਾ।
ਦਈ ਸ਼ਾਹੁ ਕੇ ਸੁਧਿ ਸੁਨਿ ਡਰਿਓ। ਲੈਲਾ ਕੋ ਭੇਜਨਿ ਤਬਿ ਕਰਿਓ।।੪੯।।
The carpenter then was shocked and then realized it was Majnu standing here, he then set off to tell the King of this, who then had Layla sent to Majnu.
ਜਾਇ ਦਰਸ ਜਬਿ ਅਪਨੋ ਦੀਨੋ। ਪ੍ਰੇਮ ਰੰਗ ਮਹਿਂ ਸਗਰੋ ਭੀਨੋ।
ਸਭਿ ਦਿਸ਼ਿ ਤੇ ਬ੍ਰਿਤਿ ਇਕਠੀ ਕਰਿ ਕੈ । ਲਗ੍ਯੋ ਪਰਮੇਸ਼ੁਰ ਸੰਗ ਬਿਚਰਿ ਕੈ ।੫੦।
She went to Majnu and when they saw each other, they were fully imbued in the colour of Love. They directed their minds focus from all directions and placed it upon the contemplation of Parameshvar. 50
ਲੈਲਾ ਦਿਸ਼ ਤੇ ਪ੍ਰੇਮ ਉਖਾਰਾ। ਪ੍ਰਭ ਸੋਂ ਲਗੀ ਬ੍ਰਿਤਿ ਇਕ ਸਾਰਾ।
ਭਯੋ ਸੰਤ ਪੂਰਨ ਇਸ ਥਾਨਾ। ਇਮ ਸਤਿਗੁਰ ਨੇ ਕੀਨਿ ਬਖਾਨ।।੫੧।।
Majnu's love directed at Layla was then expanded to the one pointed focus on Prabhu *and thus* Majnu became a fully enlightened saint at this place." In this way Satiguru *Hargobind* spoke of the of the story of Majnu and Layla.
ਸੁਨਿ ਕੈ ਸਿੱਖਨਿ ਲਖ੍ਯੋ ਪ੍ਰਸੰਗ। ਪੁਨ ਤਿਸ ਥਲ ਤੇ ਚੜੇ ਤੁਰੰਗ।
ਆਨਿ ਬਿਰਾਜੇ ਅਪਨੇ ਡੇਰੇ। ਖਾਨ ਪਾਨ ਨਿਸ ਕਰਯੋ ਬਸੇਰੇ।।੫੨।।
The Sikhs, listening and understanding the story, enjoyed it very much, then where they were gathered *by the river banks* they mounted their horses again, *rode out* to their encampment to rest *after* eating and drinking their dinner.
Gurpratap [[Suraj]] Prakash, author: the Great Poet Santokh Singh
Raas 5, Chapter 5
![[majnu.png]]