ਦਲ ਸਿੰਘਨ ਕਾ ਦਿਨ ਦਿਨ ਬੁਢਹੀ । ਭਈ ਭੀਰ ਜਨ ਸਾਵਨ ਘਟ ਹੀ ॥੭੦॥
Day by day the Singhs of the Dal would increase in number, such dense groups, gathering like storm clouds in the month of Sawan
ਮਾਰਾ ਔਰ ਬਕਾਰਾ ਕਰੈਂ । ਸੁੱਖੇ ਛਕੇ ਚਬੇਨੇ ਚਰੈ ।
Yelling battle cries and taunts, relishing cannabis and dried chick peas
ਕਰਤ ਤਿਹਾਵਲ ਗੁਰੂ ਹਿਤ ਨਿਤ ਹੀ । ਸ੍ਵਾਸ ਸ੍ਵਾਸ ਮੈਂ ਸਤਿਗੁਰੁ ਚਿਤਹੀ ॥੭੧॥
Preparing Karah prashaad daily for the Guru, while remembering the True Guru in every breath
ਰੱਛਾ ਕਰੋ ਸ੍ਰੀ ਗੁਰੁ ਰੱਛਕ । ਦੁਸ਼ਟ ਤੁਰਕ ਕੀਜੈ ਪ੍ਰਭ ਭੱਛਕ ।
"Oh Protective Guru, protect us! Prabhu! Please destroy these enemy Turks.
ਰਾਖੋ ਆਪ ਪੰਥ ਕੀ ਲਾਜ । ਦੁਸ਼ਟਨ ਦਾਹਿ ਗਰੀਬ ਨਿਵਾਜ ॥੭੨॥
Keep the honour of your Panth! Burn these enemies, oh Cherisher of the Meek!"
ਅਸਵ ਸ਼ਸਤਰ ਜੋ ਜਨ ਗਾਵੈ। ਮਨ ਮਾਨਾ ਵੋ ਧਨੁ ਲੈ ਜਾਵੈ ।
Whatever horses or weapons people brought, the Dal Singhs gave them whatever money they wanted for them
ਕਮਰਾਂ ਰਹਿਤ ਸੁ ਨਿਸ ਦਿਨ ਕਸੀ । ਰਵਿ ਸਮ ਤੇਜ ਸੀਲ ਜਿਮ ਸਸੀ॥੭੩॥
They would keep their kamarkasa strapped day and night, they were lustrous like the sun, and calming like the moon
ਗੋ ਦਿਜ ਰੱਛਕ ਭੱਛਕ ਦੁਸ਼ਟੈਂ । ਛਕੈਂ ਕੈਫ ਬਲ ਹੋਵੈ ਪੁਸ਼ਟੈਂ ।
Protectors of the cow and Brahmins (defenseless), they ground down their enemies
Drinking strong alcohol they strengthened their physiques
ਨਵੀਨ ਪੰਥ ਪ੍ਰਕਾਸ਼, ਉੱਤ੍ਰਾ੍ਰਧ, ਬਿਸ੍ਰਾਮ, 21
Naveen [[1880 Panth Prakash Giani Gian Singh/Panth Prakash]] (1880), Uttararadh, Chapter 21