ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ। Waking up at amritvela *before sunrise*, they enter a river to bathe. ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ। Intuitively placing their contemplation on the Unfathomable, with a one-pointed mind they recite Guru's mantra. ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ। Placing a red Tilak on their forehead, they go and sit within the Sadh Sangat. ਸਬਦੁ ਸੁਰਤਿ ਲਿਵ ਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ। They merge their attention into the Shabad, singing and listening to the True Guru's Bani. ਭਾਇ ਭਗਤਿ ਭੈ ਵਰਤਿਮਾਨਿ ਗੁਰ ਸੇਵਾ ਗੁਰਪੁਰਬ ਕਰੰਦੇ। They conduct themselves always in loving devotion and the fear *or admiration* of the Guru, and serve the Guru on Gurpurabs. ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। In the evening they sing Sodar *Rehraas*, making their mind loving, they meet with others. ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ। At night they recite Kirtan Sohila, and in performing Aarti they distribute Parshaad. ਗੁਰਮੁਖ ਸੁਖ ਫਲੁ ਪਿਰਮ ਚਖੰਦੇ ॥੩॥ The Gurmukhs relish in the delicious fruit of love. Vaar 6 Pauri 3 - ਗੁਰਮੁਖਾਂ ਦੀ ਨਿੱਤ ਕ੍ਰਿਯਾ ਭਾਈ ਗੁਰਦਾਸ ਜੀ [[Bhai Gurdas]] ![[tika.jpg]]