ਸਿਧ ਨਾਥ ਜੋਗੀ ਜੋਗ ਧਿਆਨ ਮੈ ਨ ਆਨ ਸਕੇ ਬੇਦ ਪਾਠ ਕਰਿ ਬ੍ਰਹਮਾਦਿਕ ਨ ਜਾਨੇ ਹੇ ॥ The Siddh Naths, the Yogis, through all their contemplation were not able achieve the Divine, Brahma and others through the recitation of the Vedas were not able to know it. ਅਧ੍ਯਾਤਨ ਗਿਆਨ ਕੈ ਨ ਸਿਵ ਸਨਕਾਦਿ ਪਾਏ ਜੋਗ ਭੋਗ ਮੈ ਨ ਇੰਦ੍ਰਾਦਿਕ ਪਹਿਚਾਨੇ ਹੈ ॥ Through spiritual wisdom Shiva and his sons were not able to experience the Divine, through the sophisticated enjoyment of pleasures the kings like Indra were not able to recognize it. ਨਾਮ ਸਿਮਰਨ ਕੈ ਸੇਖਾਦਿਕ ਨ ਸੰਖ੍ਯਾ ਜਾਨੀ ਬ੍ਰਹਮਚਰਜ ਨਾਰਦਾਦਿਕ ਹਿਰਾਨੇ ਹੈ ॥ Through the counting of one's remembrance of the Divine Name Sheshnaga was not able to understand the Divine, through celibacy Narad and others still remain lost. ਨਾਨਾ ਅਵਤਾਰ ਕੈ ਅਪਾਰ ਕੋ ਨ ਪਾਰ ਪਾਇਓ ਪੂਰਨ ਬ੍ਰਹਮ ਗੁਰ ਸਿਖ ਮਨਿ ਮਾਨੇ ਹੈ ॥21॥ Countless incarnations were not able to find the limit to the Limitless, but in the mind of a Gursikh the entirety of Braham *the Divine* is realized. ਗੁਰ ਉਪਦੇਸ ਰਿਦੈ ਨਿਮ੍ਰਤਾ ਨਿਵਾਸ ਜਾਸੁ ਧਿਆਨ ਗੁਰ ਮੂਰਤਿ ਕੈ ਪੂਰਨ ਬ੍ਰਹਮ ਹੈ ॥ Humility allows the Guru's teachings to reside within ones heart, contemplation of the Guru's form is itself the entirety of the Divine. ਗੁਰਮੁਖਿ ਸਬਦ ਸੁਰਤਿ ਉਨਮਾਨ ਗਿਆਨ ਸਹਜ ਸੁਭਾਇ ਸਰਬਾਤਮ ਕੈ ਸਮ ਹੈ ॥ Through focusing on the Guru's word and teachings, one's mind becomes exalted and wise, and intuitively with ease one recognizes the Self within all. ਹਉਮੈ ਤਿਆਗਿ ਤਿਆਗੀ ਬਿਸਮਾਦ ਕੈ ਬੈਰਾਗੀ ਭਏ ਮਨ ਉਨਮਨ ਲਿਵ ਗੰਮਤਾ ਅਗੰਮ ਹੈ ॥ Forsaking one's sense of self *I-ness*, one becomes a renunciate, in awe of everything they become dispassionate, their exalted mind is absorbed in its reach to the ungraspable *Divine*. ਸੂਖਮ ਅਸਥੂਲ ਮੂਲ ਏਕ ਹੀ ਅਨੇਕ ਮੇਕ ਜੀਵਨ ਮੁਕਤਿ ਨਮੋ ਨਮੋ ਨਮੋ ਨਮ ਹੈ ॥22॥ Whether in subtle matter or gross matter, such a Gursikh sees the root, the one within each and every multiplicity, to such a person, Salutations! Salutations! Salutations! Salutations! [[Bhai Gurdas]], Kabbit Savaiye, Pauris 21-22 ![[p6 brahm.jpg]]