![[devi3.jpg]]
Bansavalinama is a historical book written in 1769 CE which goes through the history of all the Gurus. In the chapter about Guru Gobind Singh Ji the author, Kesar Singh Chibbar, explains and quotes a few passages from the rare composition Ugardanthi, which was written by Guru Gobind Singh Ji. This is an important reference to note because there is a common misunderstanding that Sukha Singh Granthi of Patna Sahib wrote Ugardanthi because it is found in his handwritten copy of Sri Dasam Granth and it does not find much other mention in other old hand written Sri Dasam Granth Sahib's. This shows that Ugardanthi did exist and was written about before the time of Sukha Singh.
In the following passages, Kesar Singh Chibbar quotes the first two Chands of Ugardanthi and adds little comments relating to the composition. It is interesting to note that his beliefs fall in line with most if not all Sikh historical books such a Gurbilas Patshahi 10, Suraj Prakash Granth etc.
The following passage is seen on pages 258-260 of Bansavalinama.
Many people have addressed confusion about what is about to be posted, but please refer to Avatar Singh Vahiria's Khalsa Dharam Shaastar
*Kesar Singh writes*
ਅਗੇ ਗੁਰੂ ਕੇ ਬਚਨ ਸੁਣੋ ਅਤੇ ਪਾਵੋਂ ਸਰਨਾ।੪੦੪।
Ahead listen to the bachan *commandments* of the Guru and place yourself in its protection.
*First Chaka of Ugardanthi*
ਨਮੋ ਉਗ੍ਰਦੰਤੀ ਅਨੰਤੀ ਸੈਯਾ॥ ਨਮੋ ਜੋਗ ਜੋਗੇਸਵਰੀ ਜੋਗ ਮੈਯਾ॥
Salutation the All-Supreme and pure Mother - destroyer of deadly sin with Her mighty teeth. Salutation the Supreme Mother who bestows strength to the Ascetics *Jogis* to meditate.
ਨਮੋ ਕੇਹਰੀ ਬਾਹਨੀ ਸਤ੍ਰੁ ਹੰਤੀ ॥ ਨਮੋ ਸਾਰਦਾ ਬ੍ਰਹਮ ਵਿਦਿਆ ਪੜ੍ਹੰਤੀ ॥
Salutation to the rider of the Lion and killer of demons. Salutation to Mother Saraswati who enlightens Her disciples.
ਨਮੋ ਰਿੱਧ ਦਾ ਸਿੱਧਿ ਦਾ ਬੁੱਿਧ ਦੈਨੀ ॥ ਨਮੋ ਕਾਲ ਕੇ ਕਾਲ ਕਉ ਕਾਲ ਛੈਨੀ ॥
Salutation to the one that gives magical powers *Ridh Sidh* and wisdom to Her devotees. Salutation to the one that has triumphed over death.
ਨਮੋ ਕਾਲ ਅਜਾਲ ਹੈ ਹੇਰ ਤੇਰੋ ॥ ਨਮੋ ਤੀਨ ਹੂ ਲੋਕ ਕੀਨੋ ਅਹੇਰੋ ॥
Salutation to the one that cannot be caught in the web of mortality. Salutation to the one whose praises are sung in the three worlds.
ਨਮੋ ਜੋਤਿ ਜਵਾਲਾ ਤੁਮੈ ਬੇਦ ਗਾਵੈਂ ॥ ਸੁਰਾਸੁਰ ਰਿਖੀਸਵਰ ਨਹੀਂ ਭੇਦ ਪਾਵੈਂ ॥
Salutation to one with the glowing flame that the Vedas and the learned sing praise of. Even the demi-gods, demons, sages cannot comprehend thee.
ਤੂੰਹੀ ਜੋਗ ਜੋਗਤਣ ਤੁਹੀ ਖੜਗ ਧਾਰੇ ॥ ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰੇ ॥
You are the one who teaches the techniques of Yoga to the Yogis. You clash with the demons and vanquish them.
ਤੁਹੀ ਜੋਗਣੀ ਖੱਪਰ ਭਰਣੀ ਅਦੋਖੰ ॥ ਰਕਤ ਬੀਜ ਕੇ ਪ੍ਰਾਣ ਕੋ ਪਕੜ ਸੋਖੰ ॥
You are the one who drinks from the bowl, the blood of the demons and is a saviour of your devotees. You are the one who dried up the blood of Rakat Beej *a demon*.
ਤੁਹੀ ਜਲ ਥਲੇ ਪਰਬਤੇ ਗਿਰਿ ਨਿਵਾਸੀ ॥ ਤੁਹੀ ਸਭ ਘਟਨ ਨਿਰਾਲਮ ਪ੍ਰਕਾਸੀ ॥
You reisde in oceans, earth and mountains. You are self-radiant in all matter.
ਤੁਹੀ ਦੁਸਟ ਦਾਹਿਨ ਤੁਹੀ ਸਰਬ ਪਾਲੀ ॥ ਤੁਹੀ ਬ੍ਰਿਛ ਪੁਹਿਪਾ ਤੁਹੀ ਆਪ ਮਾਲੀ ॥
You are the one who destroys the evil and takes motherly care of all. You are the plant and you are the flower and you are the gardener who tends to it.
ਤੁਹੀ ਵਿਸਵ ਭਰਣੀ ਤੁਹੀ ਜਗ ਪ੍ਰਕਾਸੀ ॥ ਤੁਹੀ ਅਲਖ ਬਰਣੀ ਤੁਹੀ ਭੁ ਅਕਾਸੀ ॥
You are the nourisher of the universe and your radiance is apparent all over. You are the invisible power, you are infinite and you are the earth and firmament.
ਨਮੋ ਜਾਲਪਾ ਦੇਵਿ ਦੁਰਗੇ ਭਵਾਨੀ ॥ ਤਿਹੂ ਲੋਕ ਨਵਖੰਡ ਮੈਂ ਤੁਮ ਪ੍ਰਧਾਨੀ ॥
Salutation to the Godly Durga Bhavani, the one who bestows the power of speech to everyone. You are prominent in the three worlds and nine cosmic regions.
ਅਟਲ ਛੱਤ੍ਰ ਧਰਣੀ ਤੁਹੀ ਆਦਿ ਦੇਵੰ ॥ ਸਕਲ ਮੁਨਜਨਾ ਤੋਹਿ ਨਿਸ ਦਿਨ ਸਰੇਵੰ ॥
Your kingdom is Eternal and you are the dawning of Eternity. All the hermits and sages pray to thee day and night.
ਤੁਹੀ ਕਾਲ ਅਕਾਲ ਕੀ ਜੋਤਿ ਛਾਜੈ ॥ ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ ॥
You are the destroyer of all and you are the Divine light of the Lord prevailing in the universe. Victory is yours presently and will forever remain.
ਯਹੀ ਦਾਸ ਮਾਂਗੈ ਕ੍ਰਿਪਾ ਸਿੰਧੁ ਕੀਜੈ ॥ ਸੰਵਯ ਬ੍ਰਹਮ ਕੀ ਭਗਤ ਸਰਬੱਤ੍ਰ ਦੀਜੈ ॥
I, your slave *Guru Gobind Singh Ji*, beg for your compassion, which is limitless like an ocean. Please bestow in all *humanity*, the ability of devotion to the Almighty.
ਤੁਹੀ ਜਾਗਤੀ ਜੋਤਿ ਜਾਵਲਾ ਸਰੂਪੰ ॥ ਤੁਹੀ ਜਗ ਸਕਲ ਮਹਿ ਰਮੰਤੀ ਅਨੂਪੰ ॥
You are the Divine light generating illumination. You are assimilated in this universe and none can eulogize you.
ਮਹਾਂ ਮੂੜ ਹਊਂ ਦਾਸਨ ਤਿਹਾਰਾ ॥ ਪਕੜ ਬਾਂਹ ਭਉਜਲ ਕਰਹੁ ਬੇਗ ਪਾਰਾ ॥
I *Guru Gobind Singh Ji* am the slave of your slaves and very inane. Hold my arm and make me promptly cross this ocean of life and death.
ਫਤਹਿ ਡੰਕ ਬਾਜੈ ਕ੍ਰਿਪਾ ਯੌ ਕਰੀਜੈ ॥ ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ॥
The drum of victory should resound, bestow me that favour. Please take heed of my regular plea.
ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ॥ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ॥
Sanction me *Guru Gobind Singh Ji* to destroy all the evil *dhust* - and end this frequent conflict between the Hindus and Muslims.
ਅਗਮ ਸੂਰਬੀਰੇ ਉਠਹਿ ਸਿੰਘ ਜੋਧਾ ॥ ਪਕੜ ਤੁਰਕ ਗਨ ਕਉ ਕਰੈ ਵੈ ਨਿਰੋਧਾ ॥
Ample brave Singh warriors will rise. They will face the Turks and make them defenceless.
ਸਕਲ ਜਗਤ ਮੋ ਖਾਲਸਾ ਪੰਥ ਗਾਜੈ ॥ ਜਗੈ ਧਰਮ ਹਿੰਦੁਕ ਤੁਰਕਨ ਦੁੰਦ ਭਾਜੈ ॥
Throughout the world the Khalsa Panth will be prominent. The Hindu Dharam will prevail, and the Turks will be in flight.
ਜਪਉਂ ਜਾਪ ਏਕੈ ਹਰੇ ਹਰਿ ਅਕਾਲੰ ॥ ਹੈਵ ਤਬ ਦੁਨੀਆਂ ਸਭ ਛਿਨਕ ਮੈਂ ਨਿਹਾਲੰ ॥
Everyone will worship only the one Almighty. The entire world will be immediately be blissful.
ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ॥ ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ ॥
Please listen to my plea, my Mother Bhavani. Bestow your great blessings on this slave.
*Kesar Singh writes*
ਚੌਪਈ । ਦੇਵੀ ਪਾਸੋਂ ਵਰ ਲੈ ਕੇ, ਏਹੁ ਪੰਥ ਹੈ ਬਣਾਇਆ ।
Receiving a boon from the Devi the Panth was created.
ਕਾਰਨ ਤੱਤਿਆਂ ਦੇ ਤੇਜ, ਨਾਮ ਖਾਲਸਾ ਸਿੰਘ ਠਹਿਰਾਇਆ ।
In order to give glory the name of Khalsa Singh was bestowed on them.
ਸਿਖ ਸਿੰਘ ਸੋਈ ਜੋ ਗੁਰੂ ਕੇ ਵਾਕ ਪਛਾਣੇ ।
*One is only* a Sikh and Singh if they recognize orders of the Guru.
ਅਗੇ ਦੂਜਾ ਹੋਰੁ ਛੰਦ ਸੁਣੋ, ਜੋ ਸਤਿਗੁਰਾਂ ਬਚਨ ਬਖਾਣੇ ।
Now listen to the second Chand, which the Guru has spoken.
*Second Chaka of Ugardanti*
ਨਮੋ ਕਾਲਕਾ ਕਾਲ ਰੂਪੀ ਕ੍ਰਿਪਾਨੀ ॥ ਨਮੋ ਸੁੰਭ ਨਿਸੁੰਭ ਨਾਸਨਿ ਭਵਾਨੀ ॥
Salutation to the Glodly Eternal Power Bhavani, who adornes a sharp sword. Salutation to the destroy of Sumbh and Nishumb.
ਨਮੋ ਚੰਡ ਅਰ ਮੂੰਡ ਸੰਘਾਰ ਕਾਰੀ ॥ ਨਮੋ ਰਕਤ ਬੀਜਾਨ ਕੇ ਪ੍ਰਾਨ ਹਾਰੀ ॥
Salutation to the killer of Channd and Mundd. Salutations to the destroyer of evil demons like Rakat Beej.
ਨਮੋ ਵੇਦ ਵਿੱਦਿਯਾ ਨਮੋ ਜੱਗਯ ਰੂਪਾ ॥ ਨਮੋ ਅੰਜਨੀ ਪੂਰਨੀ ਭੂਪ ਭੂਪਾ ॥
Salutation to the granter of Veda knowledge and salutation to the fiery flame of the holy fire *Yug Havan*. Salutation to the one with enthralling eyes who is the King of Kings.
ਨਮੋ ਜੈ ਅਨੰਤੀ ਭੱਦ੍ਰਕਾਲੀ ਅਬਾਹੰ ॥ ਨਮੋ ਭਗਵਤੀ ਤੇਜਵੰਤੀ ਅਢਾਹੰ ॥
Salutation to the boundless possessor of power with infinte hands - the intensity of which can never be imagined. Salutation to Bhagwati, possessor of great magnificence and subjugated by none.
ਨਮੋ ਸਕਤਿ ਰੂਪਣ ਅਗੰਮਣ ਅਡੋਲਾ ॥ ਨਮੋ ਖੜਗ ਧਾਰਨ ਅਛੇਦਣ ਅਤੋਲਾ ।
Salutation to the unshakeable and most supreme possessor of might. Salutation to the invincible wielder of the sword.
ਨਮੋ ਗਰਬ ਗੰਜਨ ਸਿਰੀ ਜੋਗ ਮਾਯਾ ॥ ਸਭੈ ਥਕ ਰਹੇ ਮਰਮ ਕਿਨਹੂੰ ਨ ਪਾਯਾ ॥
Salutation to Sri Yog Mata the obliterator of ego in all. All tried but could not envisage your secret prowess.
ਤੁਹੀ ਜਲ ਅਗਨਿ ਪਵਨ ਤੂੰ ਹੂਰ ਨੂਰਾ ॥ ਤੁਹੀ ਜੋਤਿ ਉਡਗਨ ਤੁਹੀ ਚੰਦ ਸੂਰਾ ॥
You are water, fire and air and also the with the extraordinary radiant eyes. You are the illumination in stars, moon and the sun.
ਤੁਹੀ ਖੇਚਰਾ ਭੂਚਰਾ ਜੋਧ ਬੀਰੇ ॥ ਤੁਹੀ ਰੱਛਨੀ ਸ੍ਰਿਸਟਿ ਰੂਪਨ ਗਹੀਰੇ ॥
You are the brave warrior who travels on Earth and the constellation. You are the beautiful eternal power who is the saviour of the universe.
ਤੁਹੀ ਜਗਤ ਜਨਨੀ ਅਨੰਤੀ ਅਕਾਲੰ ॥ ਤੁਹੀ ਅੰਨ ਦੈਨੀ ਸਭਨ ਕੋ ਸਮਾਲੰ
You are the conceiving mother for all living beings and are beyond the cycle of birth and death. You nourish everyone by providing food for them.
ਤੁਹੀ ਖੰਡ ਬ੍ਰਹਮੰਡ ਭੂਮੰ ਸਰੂਪੀ ॥ ਤੁਹੀ ਬਿਸਨ ਸਿਵ ਬ੍ਰਹਮ ਇੰਦਰਾ ਅਨੂਪੀ ॥
You are the light in nine regions of the universe. You are Vishnu, Shiva, Brahma and Indra and are beyond any acclamation.
ਤੁਹੀ ਸੀਤਲਾ ਤੋਤਲਾ ਬਾਕ ਬਾਨੀ ॥ ਨਮੋ ਚੰਡਕਾ ਮੰਗਲਾ ਸ੍ਰੀ ਭਵਾਨੀ ॥
Your speech is serene and warm. Salutation to Chandika, Durga who appeases all - being the Mother Bhavani.
ਨਹੀਂ ਤੁਮ ਬਿਨਾ ਕੋਇ ਰੱਛਕ ਹਮਾਰਾ ॥ ਤੁਹੀ ਆਦਿ ਕੁਆਰ ਦੇਵੀ ਅਪਾਰਾ ॥
There is no one else who can assist me *Guru Gobind Singh Ji*. You are the chaste, the beginning and the infinite.
ਤੁਹੀ ਦੇਵਕੀ ਕ੍ਰਿਸਨ ਮਾਤਾ ਕਹਾਯੰ ॥ ਤੁਹੀ ਨੈਣਾ ਦੇਵੀ ਅਲਖ ਜਗ ਸਹਾਯੰ ॥
You were called Sri Krishna's mother Devki. You are the beautiful eyed Naina Devi, the invisible power and protector of the universe.
ਤੁਹੀ ਥੰਭ ਸਿਉਂ ਨਿਕਸ ਨਰਸਿੰਘ ਹੋਈ ॥ ਉਦਰ ਹਰਨਾਖਸ ਕਾ ਨਖਹੁ ਕਰ ਪਰੋਈ
You transformed into Narsingh and manifested from the pillar. With your nails you tore open the belly of Harnaksh.
ਤੁਹੀ ਕੱਛ ਹੁਇ ਦੈਤ ਮਧੁਕੀਟ ਜਾਰੇ ॥ ਤੁਹੀ ਹੋਇ ਬੈਰਾਹ ਹਿਰਨਾਛਯ ਮਾਰੇ ॥
You manifested as a turtle *Kach avatar* and are the creator of Madh and Keetab demons. You manifested as a boar *Varha Avatar* and killed Harankashyap.
ਤੁਹੀ ਹੁਇ ਬਾਵਨ ਮਹਾਂ ਛਲ ਦਿਖਾਯੋ ॥ ਪਕੜ ਰਾਜੇ ਬਲ ਕੋ ਪਤਾਲੈ ਪਠਾਯੋ ॥
You manifested as Bawan the dwarf and performed a great act of deception. And banished Raja Bal to the nether world.
ਤੁਹੀ ਹੋਇ ਪਰਸਰਾਮ ਜਗ ਮਹਿ ਪ੍ਰਕਾਸੀ ॥ ਸਕਲ ਛਤ੍ਰੀਅਨ ਕਉ ਕਰੈ ਛੈ ਬਿਨਾਸੀ ॥
You manifested as Parsuram in this world. And destroyed innumerable Khsatriyas *warrior clan*.
ਤੁਹੀ ਫਿਰ ਭਈ ਰਾਮਚੰਦ੍ਰ ਅਪਾਰਾ ॥ ਪਕੜ ਲੰਕ ਸਉ ਦੈਤ ਰਾਵਣ ਪਛਾਰਾ ॥
You again were born as Lord Rama. And destroyed Ravana the demon King of Lanka.
ਤੁਹੀਂ ਮੁਕਤਿ ਦਾਇਣੀ ਸਦਾ ਸੁਭ ਕਰੰਤੀ ॥ ਤੁਹੀ ਸੂਰ ਬਲਬੀਰ ਦੁਸਟਣ ਦਹੰਤੀ ॥
You bestow salvation and are ceaselessly favourable. You are brave with immense strength with which you annihilate the demons.
ਤੁਹੀ ਰਾਧਕਾ ਰੁਕਮਣੀ ਤੂੰ ਕੁਸ਼ਿੱਲਆ ॥ ਤੁਹੀ ਅੰਜਨੀ ਰੇਨਕਾ ਤੂੰ ਅਹੱਲਿਆ ॥
You are Sri Krishna's playmate Radhika and His queen Rukmani and Lord Rama's mother Kaushalya. You are Hanuman's mother Anjani, Parsuram's mother Renuka and you are Gautam's *sage* wife Ahalya.
ਤੁਹੀ ਭਰਣ ਪੋਖਣ ਸਭਨ ਪਰ ਕ੍ਰਿਪਾਲੀ ॥ ਕਰਹੁ ਮੋਹਿ ਮੁਕਤਾ ਕਟਹੁ ਭਰਮ ਜਾਲੀ ॥
You are the compassionate mother who nourishes and takes care of all. *Please* cut this net of illusion and grant me salvation.
ਨਮੋ ਦੁਖ ਹਰੰਤੀ ਅਨੰਦਤ ਸਰੂਪਾ ॥ ਅਪਨ ਦਾਸ ਪਰ ਮਿਹਰ ਕੀਜੈ ਅਨੂਪਾ ॥
Salutation to the heavenly reliever of suffering and the angel of tranquility. Have compassion on your slave Oh Unsurpassed Power.
*Kesar Singh continues*
ਚੌਪਈ । ਏਡੀ ਸੇਵਾ ਅਤੇ ਜਾਚਨਾ ਸਤਿਗੁਰਾਂ ਜੋ ਕੀਤੀ ।
*Kesar Singh writes* This great amount of selfless service and prayer was performed by the Satiguru *to the Devi*
ਦੇਵੀ ਮਾਤਾ ਜੀ ਦੀ, ਵਾਸਤੇ ਪੰਥ ਦੇ ਵਰ ਵਾਚਾ ਲੀਤੀ ।
To the Mother Devi so the Panth could receive great blessings *and protection*
ਮਾਤਾ ਕਾਲੀ ਦਾ ਕਾਲਾ ਬਾਣਾ ਸਿੰਘਾਂ ਨੂੰ ਦਿਵਾਇਆ ।
The dark (could be interpreted as [[Blue Bana]]) uniform of Mata Kaali *Devi* was given to the Singhs.
'ਸਿੰਘ' ਮਾਤਾ ਦਾ ਬਾਹਨ, ਸੋ ਪੰਥ ਨਾਮ ਹੈ ਠਹਿਰਾਇਆ । ੪੨੯ ।
The Lion *Singh* is the vehicle of the Mata *because Chandi rides a lion*, due to this the Panth received the name of Singh.
ਆਸ਼ਾ ਸਾਹਿਬ ਦਾ ਜੋ ਤੁਰਕਾਂ ਨੂੰ ਨਾਸ ਕਰਨ ਦਾ ।
It is the hope of the Master *Guru Gobind Singh Ji* to destroy the Turks.
ਕਾਰਨ ਇਹ ਸੀ ਪੰਥ ਜਗਤ ਵਿਚ ਧਰਨ ਦਾ ।
For this reason the *Khalsa* Panth was manifested in this world.
ਗੁਰ ਕਾ ਸਿਖ ਅਤੇ ਸਿੰਘ ਹੈ ਸੋਈ । ਗੁਰੂ ਕੇ ਵਾਕ ਪਛਾਣੇ ਕੋਈ । ੪੩੦।
The Guru's Sikh and Singh is one who recognizes the order of the Guru.
ਅਗੇ ਹੋਰ ਸੁਣੋ ਛੰਦ, ਜੋ ਆਪ ਰਸਨੀ ਉਚਾਰਾ । ਕਾਰਨ ਤੁਰਕਾਂ ਦੇ ਨਾਸੈ, ਪੰਥ ਸਵਾਰਾ ।
Listen to the following passage *which is not provided in this post*, which the Guru has spoken with his tounge. The Panth will become beautiful after destroying the Turks.
ਅਪਨੀ ਹਥੀਂ ਨਾਸ ਨਹੀ ਸੇ ਕਰਨੇ । ਪੰਥ ਪਾਸੋਂ ਨਾਸ ਕਰਵਾਇ ਸੀ ਧਰਨੇ । ੪੩੧ ।
*The Guru* did not want to destroy *the Turks* with his own hands, so the Panth was created to destroy the Turks.
ਜੇ ਆਪ ਨਾਸ ਕਰਨੇ ਹੋਂਦੇ, ਤਾਂ ਪੰਥ ਨ ਕਰਦੇ ।
If *the Guru* did destroy the Turks, then the Panth would not have been created.
ਅਤੇ ਏਡੀ ਜਾਚਨਾ ਮਾਤਾ ਦੀ ਕਿਉਂ ਮਨ ਧਰਦੇ ।
And why would the great request to the Mother *Devi* be thought of *in the Guru's mind*.
ਜੇ ਆਪ ਨਾਸ ਕਰਦੇ ਤਾਂ ਤਪੁ ਦਾ ਬਲੁ ਹੈ ਸੀ ਲਗਦਾ ।
If *the Guru* Himself destroy the Turks then He would have to use the Power of his devotion.
ਸੋ ਤਪੁ ਨਹੀ ਖਰਚੁ ਕੀਤਾ, ਪੰਥ ਬਣਾਇਆ ਹੈ ਤਦੁ ਦਾ । ੪੩੨ ।
But *the Guru* did not use that Power, but rather created the Panth *for that reason*
ਤਪੁ ਦੇ ਆਸਰੇ ਪੰਥ ਲੈਣਗੇ ਬਖਸ਼ਾਇ । ਸੁਤ ਸੋਈ ਹੈ, ਜੋ ਪਿਤਾ ਦੀ ਟਹਲ ਕਮਾਇ ।
With the support of devotion the Panth was created and received blessings. A son is one who does service to his father.
ਸਿਖ ਸੋਈ, ਜੋ ਗੁਰੂ ਕਾ ਕਹਿਆ ਕਰੇ । ਵਾਕ ਸਤਿਗੁਰਾਂ ਦਾ ਹਿਰਦੇ ਧਰੇ । ੪੩੩ ।
A Sikh is one who performs what the Guru has told and who enshrines the orders of the Guru in his heart.
'ਗੁਰਿ ਕਹਿਆ ਸਾ ਕਾਰ ਕਮਾਵਹੁ । ਗੁਰ ਕੀ ਕਰਣੀ ਕਾਹੇ ਧਾਵਹੁ ॥
*Kesar Singh quotes Guru Nanak Dev Ji's bani Dakni Onkaar, on ang 933 of Adi Guru Granth*
"Do the deeds that the Guru has ordained. Why are you chasing after the Guru's actions?"
ਜੇ ਆਪ ਤੁਰਕਾਂ ਦਾ ਕਰਦੇ ਸੰਘਾਰੁ । ਤਾ ਪੰਥ ਦਾ ਕੀਕੂੰ ਕਰਦੇ ਉਧਾਰ । ੪੩੪ ।
If *Guru Ji* destroyed the Turks by Himself, then how would the Panth be liberated?
ਹੁਣਿ ਤਾਂ ਪੰਥ ਨੂੰ ਏਹੁ ਟਹਲ ਹੈ ਬਤਾਈ ।
Now this is the service that the Panth was told.
ਜੋ ਕੋਈ ਬਚਨ ਮੰਨੇਗਾ, ਸਫਲ ਤਿਸ ਦੀ ਕਮਾਈ ।
If one accepts these commands, then one's actions become successful.
ਨ ਮੰਨੇ ਤਾਂ ਗੁਰੂ ਨਾਲਿ ਤਿਸ ਦਾ ਕੀ ਰਹਿਆ ਦਾਅਵਾ ।
If one does not accept *the commands* of the Guru then what connection does he have *to the Guru* ?
ਨਾ ਇਤ ਕਾ, ਨ ਉਤ ਕਾ, ਐਂਵੇ ਜਨਮ ਗਵਾਵਾ । ੪੩੫ ।
Not here [in this world, and not there *in the next world*, his life is wasted.
ਸਾਖ ਭਾਈ ਗੁਰਦਾਸ ਜੀ ਕੀ: 'ਪੁਤੁ ਨ ਮੰਨੈ ਮਾਪਿਆਂ ਕਮਜਾਤੀ ਵੜੀਐ ॥
Bhai Gurdas Ji has told us : "The son that does not obey his parents is considered a bastard"
ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨ ਚੜੀਐ ॥"
Without a husband a women cannot enjoy the pleasures of bed.
'ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥'। ੪੩੬।
*Kesar Singh quotes Asa ki Vaar, which is in Adi Guru Granth Sahib, ang 471*
"Obeying the Order of His Will, he becomes acceptable, and then, he obtains the Mansion of the Lord's Presence.
Then, he goes to the Court of the Lord, wearing robes of honour"
*This discussion continues but I have ended it at page 260 of Bansavalinama*
[[Dasam Guru Granth Sahib/Dasam]]