ਬਿਸਨੁਪਦ ਕਲ੍ਯਾਨ ਦੂਜੀ ਤਰਹ ॥
ਸੁਕ੍ਰਿਤ ਕਰਹੁ ਤਰਹੁ ਭੈ ਸਾਗਰ, ਚਰਨ ਕਮਲ ਚਿਤ ਧਾਰੋ ॥
Perform good deeds and you shall swim across the terrifying ocean [of life], focus your attention towards the Lotus-Feet [of Bhagvaan].
ਸਾਸ ਸਾਸ ਸਿਮਰੋ ਪਦ ਪੰਕਜ, ਮਨ ਮਕਰੰਦ ਗੁੰਜਾਰੋ ॥
With each and every breathe contemplate upon the Lotus-Feet [of Bhagvaan], make your mind like a honey bee and enjoy the nectar from the flower [of Vahiguru's Name].
ਧਰਹੁ ਧ੍ਯਾਨ ਮੂਰਤਿ ਭਵਖੰਡਨਿ, ਪੁਨਰਪਿ ਦੋਖ ਨਿਵਾਰੋ ॥
Establish meditation upon the form of the Destroyer of Reincarnation, [Bhagvaan] takes away lifetimes upon lifetimes of pain.
ਅਜਪਾ ਜਾਪੁ ਰੇ ਜਪਹੁ ਜੀਅਰੇ, ਦੁਖ ਮੋਚਨ ਕਰਤਾਰੋ ॥7॥319॥
Oh mortal, recite the unrecitable Name of the Creator, who takes all pain away.
ਸਰਬਲੋਹ ਗ੍ਰੰਥ, ਅਧ੍ਯਾਯ ਪਹਿਲਾ, ਪਨਾ 80
[[Sarbloh]] Granth, Chapter 1, pg. 80