ਅਕਾਲ ਪੁਰਖ ਕੀ ਆਗਯਾ ਪਾਇ, ਪ੍ਰਗਟਿ ਭਯੋ ਰੂਪ ਮੁਨਿਵਰ ਕੋ ॥ Through the command of Akaal Purkh, the highest form of the Sage *muni* was manifested. ਜਟਾ ਜੂਟ ਨਖ ਸਿਖ ਕਰ ਪਾਵਨ, ਭਗਤ ਸੂਰ ਦ੍ਵ ਰੂਪ ਨਰਵਰ ਕੋ ॥ The matted hair from the top of the head to the foot was made pure, in creating the supreme Man, both in the form of a warrior and devotee. ਚਕ੍ਰਵੈ ਪਦ ਦਾਤ ਧੁਰਿ ਪਾਯੋ, ਧਰਮਰਾਜ ਭੁੰਚਤਿ ਗਿਰਿਵਰ ਕੋ ॥ Bestowed from the Divine Abode, Chakravarti Raj, enjoying Righteous Rule to the highest of realms. ਉਦਯ ਅਸਤ ਸਾਮੁਦ੍ਰ ਪ੍ਰਯੰਤੰ, ਅਬਿਚਲ ਰਾਜ ਮਿਲਯੋ ਸੁਰਪੁਰ ਕੋ ॥੪॥ From where the sun rises to where it sets, across all the oceans, the Khalsa has received Eternal Kingdom from the Heavens. ਪੰਥ ਖਾਲਸਾ ਭਯੋ ਪੁਨੀਤਾ, ਪ੍ਰਭੁ ਆਗਯਾ ਕਰਿ ਉਦਿਤ ਭਏ॥ The Khalsa Panth has been made pure, and was established with Divine command. ਮਿਟਯੋ ਦ੍ਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ ॥ *Internally* Duality along with false perspectives were destroyed, and *externally* the demons and barbarians had their roots torn up ਧਰਮ ਪੰਥ ਖਾਲਸਾ ਪ੍ਰਚੁਰ ਭਯੋ, ਸਤਿ ਸ਼ਿਵੰ ਪੁਨਯ ਰੂਪ ਜਏ ॥ The birth of the true liberative form *shivsaroop* of the righteous Khalsa Panth and its promulgation commenced. ਕਛ, ਕੇਸ, ਕ੍ਰਿਪਾਨਨ ਮੁਦ੍ਰਿਤ, ਗੁਰ ਭਗਤਾ ਰਾਮਦਾਸ ਭਏ ॥੫॥ With Kach, Kes and Kirpan their insignia, they became great devotees of the Guru. ਕਾਲ ਉਪਾਸਕ ਛਤ੍ਰਿਯ-ਧਰਮਾ, ਰਣ ਕਟਿ ਕਸਿ ਪ੍ਰਧਾਨ ਅਏ ॥ Worshippers of Death with a warrior ethos, & with their waist-band *kamarkasa* they are the elite warriors ਤਾ ਮਹਿ ਪੰਚ ਚਾਲਿਸ ਪ੍ਰਵਾਨਾ, ਪੰਚ ਪ੍ਰਧਾਨ ਖਾਲਸਹਿ ਠਏ ॥ Out of the Khalsa Five & Forty were the leaders, the Five the most elite. ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਹ ਸਿੰਘ, ਜੋਰਾਵਰ ਸਿੰਘ ਪ੍ਰਿਏ ॥ The exalted Ajit Singh, Jujhar Singh, Fateh Singh, and the beloved Jorawar Singh. ਪੰਚਮ ਖਾਲਸਹ ਸਤਿਗੁਰੁ ਪੂਰਾ ਜਿਨ ਏ ਪੰਥ ਸੁਪੰਥ ਪ੍ਰਟਗਏ ॥੬॥ The fifth is the Khalsa itself, the full True Guru, who established such a great Panth. ਚਾਲਿਸ ਨਰ ਏ ਬੀਜ ਖਾਲਸਹ, ਮੁਕਤੇ ਪਾਵਨ ਸਿੰਘ ਬਲੀ ॥ The Forty were the seed of the Khalsa, the pure liberated powerful Singh warriors. ਮਾਤ ਭਗਵਤੀ ਪਿਤਾ ਕਾਲ ਪੁਰੁਖ, ਗੋਦ ਲਿਯੋ ਦੈ ਖਾਲ ਪਲੀ ॥ The mother, Bhagavati, the father, Kaal Purkh, nurtured the Khalsa in their lap. ਸਕਲ ਭਰਮ ਪਰਹਰਿ ਕਰਿ ਹਰਿਜਨ, ਸਤਿਨਾਮੁ ਸੁਚਿ ਮੰਤ੍ਰ ਬਲੀ ॥ These devotees of Hari removed all doubts through the great and pure mantra of the True Name *satnam*. ਆਪੁ ਜਪਤਿ ਅਰੁ ਜਗਤ ਜਪਾਵਤਿ, ਭਗਤਿ ਸਿਰੋਮਨਿ ਮਾਹਿ ਕਲੀ ॥੭॥ They themselves chanted and had others in the world chant, they are the supreme devotees in Kaliyug. **ਅਥ ਗ੍ਰੰਥ ਸਥਾਪਨ ਮਹਾਤਮ ਸ੍ਰੀ ਸਤਿਗੁਰੂ ਬਿਗ੍ਰਹ ਕਥਤੇ** **Now Begins the Importance of the Establishment of the Granth as the form of the Exalted Guru** ਤ੍ਵ ਬਲਿ ਬਿਸਨੁਪਦ ਪੁੰਨਿਯਾਕੀ With your Power, Bisanupad Punyaki ਆਪਨਪੌ ਸ਼੍ਰੀ ਖਾਲਸਹਿ ਸੌਪਾਂ, ਦ੍ਵਤਯਿ ਰੂਪ ਸਤਿਗੁਰੂ ਗ੍ਰੰਥਾ ॥ I have entrusted the Khalsa with my status, and the second form of the True Guru is the Granth. ਬੋਲਨ ਸਤਿਗੁਰੁ ਸਬਦ ਸੰਭਾਖਨ, ਨਾਮ ਗੋਬਿੰਦ ਕੀਰਤਨਿ ਸੰਥਾ ॥ The speech of the Guru is: the recitation of the Shabad, remembrance of the Name, the singing of Divine Keertan, or the study of Gurbani. ਗੁਨਾਨੁਵਾਦ ਪੁਨਿ ਸਿਫਤਿ ਸਲਾਹਨਿ, ਊਠਤੁ ਬੈਠਤੁ ਸੈਨ ਕਰੰਥਾ ॥ One should contemplate on the Divine's virtues and then praise and sing about them whether standing, sitting or sleeping. ਪਾਵਨ ਪੰਥ ਖਾਲਸਹਿ ਪ੍ਰਗਟਯੋ, ਚਾਰ ਵਰਨ ਆਸ੍ਰਮ ਸੁਭ ਪੰਥਾ ॥੧॥ The pure Khalsa came into being, the true path included all castes and life stages. ਇਨ ਕੇ ਦਰਸ ਸਤਿਗੁਰੁ ਕੋ ਦਰਸਨ, ਬੋਲਨ ਗੁਰੂ ਸਬਦੁ ਗੁਰੁ ਗ੍ਰੰਥਾ ॥ Having the Khalsa's Darshan is the Darshan of the True Guru, the speech of the Guru are the words within the Guru Granth. ਦ੍ਵਾਦਸਿ ਰੂਪ ਸਤਿਗੁਰੁ ਏ ਕਹਿਯਤਿ, ਦ੍ਵਾਦਸਿ ਭਾਨੁ ਪ੍ਰਗਟ ਹਰਿ ਸੰਤਾ ॥ The True Guru is said to have 12 forms, just like Hari's Saint is as bright as the 12 suns. *Note: Each month the Suraj is thought to ascend on a different chariot to travel through a different route in the sky*. ਪ੍ਰਤਯਖ ਕਲਾ ਪਾਰਬ੍ਰਹਮ ਧਣੀਛੈ, ਗ੍ਰੰਥਿ ਪੰਥ ਖਾਲਸ ਵਰਤੰਤਾ ॥ The absolute power of Parbrahm is manifesting within the Granth and Panth Khalsa. ਦਾਸ ਗੋਬਿੰਦ ਫਤਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰੁ ਰੂਪ ਬਦੰਤਾ ॥੨॥ਦੁਪਦ ੧॥ The Servant Gobind claims victory to the True Guru, which is importantly proclaimed as the Granth and Panth. [[Sarbloh]] Granth: Volume 2, 495-97.