ਅਫੀਮ ਅਤੇ ਸੁੱਖੇ ਵਿਚ ਇਹ ਗੱਲ ਨਹੀਂ ਇਨਾਂ ਦਾ ਅਮਲ ਵਿਸ਼ੇਵਿਕਾਰਾਂ ਵਲ ਨਹੀਂ ਜੋੜਦਾ । ਥੋੜਾ ਅਮਲ ਕਰਨੇ ਕਰ ਬੁੱਧੀ ਤੇਜ ਹੋਂਦੀ ਹੈ । ਜੌਹਿਰੀ ਲੋਕ ਸੁੱਖਾ ਛਕਕੇ ਜਵਾਹਿਰਾਂਦੀ ਪਰਖ ਚੰਗੀ ਕਰਦੇ ਹਨ । ਕਾਰਣ ਇਹ ਕਿ ਮਨ ਦੀ ਬ੍ਰਿਤੀ ਨੂੰ ਇਕਾਗਰ ਕਰਦਾ ਹੈ । ਥਕੇ ਮਾਂਦੇ ਲਈ ਇਹ ਅਮਲ ਸਵਾਰੀ ਅਤੇ ਮੁੱਠੀ ਚਾਪੀ ਦਾ ਕੰਮ ਦੇਂਦੇ ਹਨ । ⁣ It is not the case with Opium and Cannabis that in taking them one is attached to vices. Taking a little (of these) intoxicants makes the intellect sharp. Jewelers consume cannabis to help them in their process of authenticating and valuing jewelry. The reason for this is because (the consumption of cannabis) focuses the mind. Riding these intoxicants helps to alleviate fatigue and to perform massage.⁣ ⁣ ਦੁੱਧ ਮੱਖਣ ਘਿਉ ਆਦਿਕ ਪੁਸ਼ਟ ਖੁਰਾਕਾਂ ਨੂੰ ਹਜ਼ਮ ਕਰਾਕੇ ਪੁਸ਼ਟੀ ਦੇਂਦੇ ਹਨ । ਪਤਲੀ ਧਾਂਤ ਨੂੰ ਗਾਹੜਾ ਕਰਕੇ ਬਲੀ ਕਰਦੇ ਹਨ । ਦੇਸ ਪਰਦੇਸ ਵਿਚ ਪਾਣੀ ਲਾਗ ਨਹੀਂ ਹੋਂਦੀ । ਭਜਨਵਾਨਾਂ ਨੂੰ ਇਕਾਗਰ ਬ੍ਰਿਤੀ ਕਰਕੇ ਭਜਨ ਵਿਚ ਜੋੜਦਾ ਹਨ । ਕੋਈ ਪਾਪ ਇਹਨਾ ਤੋਂ ਨਹੀਂ ਉਪਜਦੇ । ਤਾਂਤੇ ਅਮਲ ਖਾਉਣ ਦੀ ਲੋੜ ਵਾਲਿਆਂ ਨੂੰ ਕੇਵਲ ਸੁਖ ਨਿਧਾਨ ਅਤੇ ਛਤ੍ਰਧਾਰ ਦੇ ਛਕਣ ਦੀ ਹੀ ਪ੍ਰਵਾਨਗੀ ਹੈ । ⁣ (The consumption of opium and cannabis) enables digestion of heavy foods like milk, butter, clarified butter, etc, enabling their absorption to give strength. It strengthens and thickens semen. It stops diarrhea, as a result from traveling. It focuses the mind of devotional people on their devotional practice. No sins arise from consuming (opium and cannabis). For those who need to consume an intoxicant then only the consumption of the Treasure of Happiness (Sukh Nidhan, Cannabis) and Chhatardhara (Opium) are permitted. ⁣ ⁣ Khalsa Dharam Shastar (1914), author: Avatar Singh Vahiria⁣ Page 410. ![[sukha degh.jpg]]