ਹੁਤੀ ਸਿੰਘਨ ਕੀ ਬੇਟੀ ਸੋਇ । ਪਿਤਾ ਪੜ੍ਹਾਈ ਅੱਛਰ ਤੋਇ । ਗੁਰਬਾਣੀ ਤਿਸ ਕੰਠ ਘਨੇਰੀ । ਹੁਤੀ ਸਿੱਖਣੀ ਦੁਇ ਪਖ ਕੇਰੀ । She was a daughter of the Singhs, and her father taught her Gurmukhi. She memorized great amounts of Gurbani, and she was a Sikhni from both sides *her family, and the family she married into*. ਪੋਥੀ ਰਾਖਤ ਗਾਤ੍ਰੈ ਪਾਈ । ਸਿਖ ਸੰਗਤ ਮੈਂ ਪਹੁੰਚੈ ਜਾਇ । ਬਡੀ ਪ੍ਰਾਤ ਉਠ ਚੌਂਕੀ ਕਰੈ । ਸਮੈਂ ਸੰਝੈ ਭੀ ਸੋਦਰ ਪੜ੍ਹੈ ।5। She kept a Gurbani Pothi in a sash with her, she would go join the Sikh congregation, waking up in the early hours of the day to sing Kirtan, and in the evening would also go and read Sodar Rehraas. ਆਪ ਦੁਤਾਰੇ ਵਹਿ ਫੜੈ ਬਾਲ ਸੁ ਦਾਸੀ ਪ੍ਰੇਮ । ਦੋਊ ਵਖਤ ਚੌਂਕੀ ਕਰੈ ਯਿਹ ਥੋ ਉਸ ਕੇ ਨੇਮ ।6। She would hold a Dutara *two-stringed instrument*, with her son *Jassa Singh* and other women friends, they would sing with great love, twice a day, this was her daily practice. ਜਹਿ ਸਿਖ ਸੰਗਤ ਹੋਵੈ ਜੋੜ । ਸੋ ਸੱਦੈ ਤਿਸ ਕਰੈ ਨ ਮੋੜ । ਰਾਤ ਦਿਨਸ ਕਰ ਜਾਵੈ ਤਾਂਹਿ । ਕਰ ਚੌਂਕੀ ਕੇ ਸ਼ਬਦ ਸੁਣਾਇ ।7। Wherever there was a gathering of Sikh congregation, she would always go there, whether it was day or night, she would go to sing Gurbani Kirtan. ਹਰ ਮੇਲੇ ਜਾਵੈ ਗੁਰਦ੍ਵਾਰ । ਖੁੰਝੈ ਨਹੀਂ ਵਹਿ ਗੁਰ ਕੀ ਕਾਰ । ਜਹਾਂ ਖਾਲਸੋ ਲਾਇ ਦੀਵਾਨ । ਜਾਇ ਕਰੈ ਸ਼ਬਦ ਚੌਂਕੀ ਗਾਨ ।8। At every Mela *festival - Divali, Vaisakhi, etc.*, she would go to the Gurdwara, she wouldn't hesitate from performing the Guru's Service. Wherever the Khalsa had set up Court, she would go there to sing Gurbani Kirtan. ਸੁਨ ਖਾਲਸੋ ਅੰਮ੍ਰਤਸਰ ਆਯੋ । ਤਿਨ ਭੀ ਦਰਸਨ ਪੰਥਹਿ ਪਾਯੋ । ਕੀਤੀ ਚੌਂਕੀ ਪ੍ਰੇਮਹਿ ਲਾਇ । ਸੁਨੀ ਪੰਥ ਬਹੁ ਸ਼ਾਂਤ ਬ੍ਰਤਾਇ ।9। She heard that the Khalsa had come to Amritsar, and she also wanted the Darshan *Divine Sight* of the Panth. She went there and performed Kirtan with great love, spreading great peace to the Khalsa listening in. ਅਤਿ ਪ੍ਰਸੰਨ ਪੰਥ ਤਿਸ ਪਰ ਭਯੋ । ਭਲੇ ਵਖਤ ਕਿਤ ਵਹੁ ਥੋ ਆਯੋ । ਕਪੂਰ ਸਿੰਘ ਲਯੋ ਬਾਲ ਬੁਲਾਇ । ਕੀਯੋ ਸਿੰਘ ਨਿਜ ਅੰਮ੍ਰਤ ਛਕਾਇ ।10 The Khalsa was so pleased and happy with them, this was an extremely fortunate for them. *Nawab* Kapur Singh called over the young boy *Jassa* and himself initiated Amrit to him, making him Jassa Singh. Prachin Panth Prakash *early 1800s*, author: Shahid Rattan Singh Bhangu Dhillion: page 211-212 ![[mother.jpg]]